ਕਾਂਗਰਸ ਅਤੇ ਅਕਾਲੀਅਾਂ ਨੇ ਸ਼ਹਿਰ ਵਾਸੀਅਾਂ ਨੂੰ ਹੁਣ ਤੱਕ ਅਣਗੌਲਿਅਾ ਕੀਤਾ ਅਸੀਂ ਦੇਵਾਂਗੇ ਪੂਰਾ ਬਣਦਾ ਹੱਕ - ਫੂਲਕਾ
2017-12-11 ਐੱਚ.ਐੱਸ. ਫੂਲਕਾ,
ਅਾਮ ਅਾਦਮੀ ਪਾਰਟੀ ਤੋਂ ਹਲਕਾ ਵਿਧਾੲਿਕ ਸ.ਹਰਵਿੰਦਰ ਸਿੰਘ ਫੂਲਕਾ ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋੲੇ ਹਲਕੇ ਦੇ ਲੋਕਾਂ ਲੲੀ ਅਾਪਣੇ ਵੱਲੋਂ ਸ਼ੁਰੂ ਕੀਤੇ ਗੲੇ ਕਾਰਜਾਂ ਬਾਰੇ ਚਾਨਣਾ ਪਾੲਿਅਾ ਤੇ ਨਾਲ ਹੀ ਓਹਨਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਵੀ ਕੲੀ ਤਿੱਖੇ ਸਵਾਲ ਕੀਤੇ ਜਿਸ ਦੌਰਾਨ ਓਹਨਾਂ ਕਿਹਾ ਕਿ ਸ਼ਹਿਰ ਵਾਸੀ ਅੱਜ ਵੀ ਸੀਵਰੇਜ , ਗਲੀਅਾਂ ਤੇ ਸਾਫ ਪਾਣੀ ਜਿਹੀਅਾਂ ਮੁਸੀਬਤਾਂ ਨਾਲ ਜੂਝ ਰਹੇ ਹਨ । ਸ.ਫੂਲਕਾ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਅੈੱਮ.ਪੀ ਬਣਿਅਾ ਲਗਭਗ 4 ਸਾਲ ਹੋ ਗੲੇ ਹਨ ਜਿਸ ਦੌਰਾਨ ਓਹਨਾਂ ਨੂੰ 20 ਕਰੋੜ ਰੁਪੲੇ ਫੰਡ ਮਿਲਿਅਾ ਪਰੰਤੂ ਹਲਕਾ ਦਾਖਾ ਦੀ ੲਿੱਕੋ-ੲਿੱਕ ਨਗਰ ਕੌਂਸਲ ਨੂੰ ਓਹਨਾਂ ਕੋੲੀ ਵੀ ਪ੍ਰਾਜੈਕਟ ਨਹੀਂ ਦਿੱਤਾ । ਅਕਾਲੀ ਦਲ ਨੇ ਅਾਪਣੀ ਸਰਕਾਰ ਦੌਰਾਨ ਜੋ ਪ੍ਰਾਜੈਕਟ ਸੀਵਰੇਜ ਤੇ ਟਰੀਟਮੈਂਟ ਪਲਾਂਟ ਸ਼ਹਿਰ ਨੂੰ ਦਿੱਤਾ ਓਸ ਵਿੱਚ ਅੈਨਾ ਵੱਡਾ ਘਪਲਾ ਕੀਤਾ ਗਿਅਾ ਕਿ ੲਿਹ ਪਲਾਂਟ ਹਾਲੇ ਤੱਕ ਸ਼ਹਿਰ ਵਾਸੀਅਾਂ ਲੲੀ ਮੁਸੀਬਤ ਬਣਿਅਾ ਹੋੲਿਅਾ ਹੈ ਜੋ ਕਿ ਹਰ ਵੇਲੇ ਜਗ੍ਹਾ-ਜਗ੍ਹਾ ਤੋਂ ਓਵਰਫਲੋ ਹੋਚ ਕਾਰਨ ਬਿਮਾਰੀਅਾਂ ਫੈਲਣ ਦਾ ਕਾਰਨ ਬਣਦਾ ਹੈ । ਸਟਰੀਟ ਲਾੲਿਟਾਂ ਤਾਂ ਸਿਰਫ ਨਾਮ ਦੀਅਾਂ ਹਨ ਜਿਹਨਾਂ ਵਿੱਚੋਂ ਲੱਗਭੱਗ 80% ਲਾੲਿਟਾਂ ਬੰਦ ਪੲੀਅਾਂ ਹਨ ਜਿਸ ਕਾਰਨ ਸ਼ਹਿਰ ਵਾਸੀਅਾਂ ਦੀ ਸੁਰੱਖਿਅਾ ਲੲੀ ਗਲਤ ਅਨਸਰ ਖਤਰਾ ਬਣੇ ਰਹਿੰਦੇ ਹਨ । ਸੜਕਾਂ ਦਾ ਜੋ ਹਾਲ ਹੈ ਕੲੀ ਜਗ੍ਹਾ ਤਾਂ ਸੜਕਾਂ ਦਾ ਨਾਮੋ-ਨਿਸ਼ਾਨ ਤੱਕ ਨਹੀਂ ਹੈ ਜੋ ਸੜਕਾਂ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਸਿਰਫ ਫਾੲਿਲਾਂ ਤੱਕ ਹੀ ਸੀਮਿਤ ਹਨ । ਨਗਰ ਕਮੇਟੀ ਦੇ ਮੁਲਾਜਮ ਤਨਖਾਹਾਂ ਅਤੇ ਪੈਨਸ਼ਨਾਂ ਤੋਂ ਸੱਖਣੇ ਹਨ ਜਿਸ ਕਾਰਨ ਕਮੇਟੀ ਦੇ ਕੲੀ ਕੰਮ ਲੱਗਭਗ ਨਾਂਹ ਦੇ ਬਰਾਬਰ ਹੋ ਰਹੇ ਹਨ । ਸੱਭ ਤੋਂ ਵੱਡੀ ਸਮੱਸਿਅਾ ਅਕਾਲੀ ਸਰਕਾਰ ਦੌਰਾਨ ਸ਼ਹਿਰ ਵਿੱਚ ਬਣਿਅਾ ਮਿੱਟੀ ਦਾ ਪੁੱਲ ਹੈ ਜੋ ਕਿ ਸਮੇਂ ਦੀ ਮੰਗ ਅਨੂਸਾਰ ਪਿੱਲਰਾਂ ਤੇ ਬਣਨਾ ਚਾਹੀਦਾ ਸੀ ਪਰੰਤੁ ੲਿਸ ਪੁਲ ਨੇ ਸ਼ਹਿਰ ਨੂੰ ਦੋ ਹਿੱਸਿਅਾਂ ਵਿੱਚ ਵੰਡ ਦਿੱਤਾ ਜਿਸ ਕਾਰਨ ਟਰੈਫਿਕ ਦੀ ਭਾਰੀ ਸਮੱਸਿਅਾ ਬਣੀ ਰਹਿੰਦੀ ਹੈ ।